ਸਮੱਗਰੀ 'ਤੇ ਜਾਓ

ਪਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਨਾ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਮੰਡੀ ਡੱਬਵਾਲੀ ਤੋਂ 20 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 13 ਕਿਲੋਮੀਟਰ ਦੂਰ ਹੈ। ਇਹ ਜ਼ਿਲ੍ਹਾ ਮੁੱਖ ਦਫ਼ਤਰ ਸਿਰਸਾ ਤੋਂ 50 ਕਿਲੋਮੀਟਰ ਦੂਰ ਸਥਿਤ ਹੈ।[1]

ਸਰਕਾਰੀ ਮਿਡਲ ਸਕੂਲ ਪਾਨਾ ਦਾ ਮੁੱਖ ਦੁਆਰ

 ਆਬਾਦੀ ਅਤੇ ਖੇਤਰ [ਸੋਧੋ]

ਪਾਨਾ ਪਿੰਡ ਦਾ ਕੁੱਲ ਭੂਗੋਲਿਕ ਖੇਤਰ 931 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡ ਪਾਨਾ ਦੀ ਕੁੱਲ ਆਬਾਦੀ 1,362 ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 723 ਹੈ ਜਦਕਿ ਔਰਤਾਂ ਦੀ ਆਬਾਦੀ 639 ਹੈ। ਪਾਨਾ ਪਿੰਡ ਦੀ ਸਾਖਰਤਾ ਦਰ 52.86% ਹੈ ਜਿਸ ਵਿੱਚੋਂ 57.95% ਮਰਦ ਅਤੇ 47.10% ਔਰਤਾਂ ਸਾਖਰ ਹਨ। ਪਾਨਾ ਪਿੰਡ ਵਿੱਚ ਕਰੀਬ 265 ਘਰ ਹਨ। ਪਾਨਾ ਪਿੰਡ ਇਲਾਕੇ ਦਾ ਪਿੰਨ ਕੋਡ 125201 ਹੈ।[1]ਪਾਨਾ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਪਾਨਾ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।

 ਨੇੜਲੇ ਪਿੰਡ [ਸੋਧੋ]

ਪਾਨਾ ਦੇ ਆਸੇ ਪਾਸੇ ਪਿਪਲੀ, ਪੰਨੀਵਾਲਾ ਰੁਲਦੂ, ਮਿਠੜੀ, ਮਾਖਾ, ਅਸੀਰ, ਖੋਖਰ, ਹੱਸੂ, ਦੇਸੂ ਮਲਕਾਣਾ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹੈ।

ਹਵਾਲੇ[ਸੋਧੋ]

  1. 1.0 1.1 "Pana Village in Dabwali (Sirsa) Haryana | villageinfo.in". villageinfo.in. Retrieved 2023-04-04.